Indian Workers Association (GB) pays homage to Laxmi Sehgal

ਇਨਕਲਾਬੀ ਅਜਾਦੀ ਸੰਗਰਾਮੀ ਲਕਸ਼ਮੀ ਸਹਿਗਲ ਨੂੰ ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਵੱਲੋਂ ਸ਼ਰਧਾਂਜਲੀ

ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਅਧੀਨ ਇੰਡੀਅਨ ਨੈਸ਼ਨਲ ਆਰਮੀ ਵਿੱਚ ਬਣਾਈ ਗਈ ਰਾਣੀ ਝਾਂਸੀ ਰੈਜਮੈਂਟ ਦੀ ਕਮਾਂਡਰ ਅਤੇ ਭਾਰਤੀ ਅਜਾਦੀ ਦੇ ਸੰਘਰਸ਼ ਵਿੱਚ  ਮਹੱਤਵਪੂਰਣ ਯੋਗਦਾਨ ਪਾਉਣ ਵਾਲੀ ਕੈਪਟਨ ਲਕਸ਼ਮੀ ਸਹਿਗਲ ਦੇ ਸੋਮਵਾਰ ਨੂੰ ਕਾਨਪੁਰ ਵਿੱਚ 97 ਸਾਲ ਦੀ ਉਮਰ ਵਿੱਚ ਸਦੀਵੀ  ਵਿਛੋੜੇ ਤੇ ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਗਹਿਰੇ ਦੁੱਖ ਦਾ ਇਜ਼ਹਾਰ ਕਰਦੀ ਹੈ. ਲਕਸ਼ਮੀ ਸਹਿਗਲ ਜੀ ਪੱਕੇ ਦੇਸ਼ਭਗਤ , ਨਿਰਸੁਆਰਥ ਸੇਵਾ ਦੇ ਪੁੰਜ ਅਤੇ  ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਅਤੇ ਸਤਿਕਾਰਤ ਮੈਂਬਰ ਅਤੇ ਆਲ ਇੰਡੀਆ ਡੈਮੋਕਰੈਟਿਕ ਵਿਮਨ’ਜ਼ ਅਸੋਸੀਏਸ਼ਨ ਦੇ ਸਰਪ੍ਰਸਤ  ਸਨ ਜੋ ਸਾਰੀ ਉਮਰ ਔਰਤਾਂ ਦੇ ਮਸਲਿਆਂ ਅਤੇ ਸਮਾਜਿਕ ਮੁੱਦਿਆਂ ਤੇ ਅਣਥੱਕ ਸੰਘਰਸ਼ ਕਰਦੇ ਰਹੇ.

ਅਗਸਤ 1997  ਵਿੱਚ ਭਾਰਤੀ ਅਜਾਦੀ ਦੀ 50ਵੀਂ ਵਰ੍ਹੇ ਗੰਢ ਦੇ ਸਬੰਧ ਵਿੱਚ ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਵੱਲੋਂ ਬਰਤਾਨੀਆਂ ਭਰ ਵਿੱਚ ਪਬਲਿਕ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ ਸਨ ਜਿਹਨਾਂ ਨੂੰ ਲਕਸ਼ਮੀ ਸਹਿਗਲ ਹੁਰਾਂ ਦੇ ਨਾਲ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੁਰਾਂ ਨੇਂ ਵੀ ਸੰਬੋਧਨ ਕੀਤਾ ਸੀ.

ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੀ ਹੋਈ ਲਕਸ਼ਮੀ ਸਹਿਗਲ ਜੀ ਦੇ ਸੰਘਰਸ਼ਮਈ ਜੀਵਨ ਨੂੰ ਪ੍ਰਣਾਮ ਕਰਦੀ ਹੈ.

ਅਵਤਾਰ  ਜੌਹਲ (ਜਨਰਲ ਸਕੱਤਰ, ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ)

Advertisements
Published in: on July 25, 2012 at 7:00 pm  Leave a Comment  
Tags: , ,